ਆਰਥਿਕ ਮੰਦਹਾਲੀ


ਰੂਸ ਵਿੱਚ ਸਮਾਜਵਾਦੀ ਪ੍ਰਣਾਲੀ ਦੇ ਢੈਰ ਢੇਰੀ ਫੋੜ ਮਗਰੋਂ ਪੱਛਮੀ ਪੂੰਜੀਵਾਦੀ ਪ੍ਰਣਾਲੀ ਵਾਲੇ ਨੁਕਸ ਤਾਂ ਆ ਗਏ ਹਨ ਪਰ ਉਸਦੇ ਚੰਗੇ ਪੱਖ ਅਜੇ ਕੋਹਾਂ ਦੂਰ ਹਨ ਰੋਸ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਿੱਚ ਬੇਔੜਕ ਵਾਧਾ ਹੋਇਆ ਹੈ ਅਮੀਰ ਅਤੇ ਗਰੀਬ ਵਿੱਚ ਪਾੜਾ ਲਗਾਤਾਰ ਵਾਧਾ ਜਾ ਰਿਹਾ ਹੈ ਰੋਜ਼ ਦੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਜਦੋਂਸਿੰ ਖੁਦ ਪਿਛਲੇ ਕੁਝ ਸਾਲਾਂ ਤੋਂ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਇਸ ਗੱਲ ਵਿੱਚ ਤਾਂ ਬੜੀ ਦਿਲਚਸਪੀ ਸੀ ਕਿ ਰੂਸ ਅਤੇ ਪੂਰਵੀ ਯੂਰਪ ਦੇ ਦੇਸ਼ਾਂ ਵਿੱਚ ਸਮਾਜਵਾਦੀ ਪ੍ਰਣਾਲੀ ਟੁੱਟ ਭੱਜ ਜਾਵੇ ਪਰ ਇਹਨਾਂ ਦੇਸ਼ਾਂ ਨੂੰ ਲੋੜੀਂਦੀ ਮਾਲੀ ਸਹਾਇਤਾ ਦੇਣ ਵਿੱਚ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਜ਼ਰ ਨਹੀਂ ਆਉਂਦੀ ਰੂਸ ਵਿੱਚ ਯੇਲਿਸਤਾਨ ਸਰਕਾਰ ਦੀਆਂ ਆਰਥਿਕ ਮੋਰਚੇ ਉੱਤੇ ਨਾਕਾਮੀਆਂ ਨੂੰ ਦੇਖਦਿਆਂ ਲੋਕਾਂ ਦੀ ਹਮਦਰਦੀ ਫਿਰ ਖੱਬੇ ਪੱਖੀ ਨੇਤਾਵਾਂ ਵੱਲ ਮੁੜ ਰਹੀ ਹੈ ਰੂਸ ਦੇ ਰਾਸ਼ਟਰਪਤੀ ਨੇ ਬੜੇ ਨਾਟਕੀ ਢੰਗ ਨਾਲ ਪਾਰਲੀਮੈਂਟ ਚ ਭੰਗ ਕਰਕੇ ਅਗਲੇ ਤਿੰਨ ਮਹੀਨਿਆਂ ਵਿੱਚ ਨਵੀਆਂ ਪਾਰਲੀਮੈਂਟ ਨੇ ਚੋਣਾਂ ਕਰਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਰੂਸੀ ਪਾਰਲੀਮੈਂਟ ਅਤੇ ਕੁਝ ਮੰਤਰੀ ਇਸ ਨੂੰ ਸੰਵਿਧਾਨ ਦੀ ਸਰਾਸਰ ਉਲੰਘਣਾ ਮੰਨਦੇ ਹਨ ਇਸ ਲਈ ਰੂਸੀ ਪਾਰਲੀਮੈਂਟ ਨੇ ਇਸ ਹੁਕਮ ਦੇ ਵਿਰੁੱਧ ਜਵਾਬੀ ਕਾਰਵਾਈ ਵਜੋਂ ਸੰਵਿਧਾਨ ਦੀ ਇੱਕ ਵਿਸ਼ੇਸ਼ ਧਾਰਾ ਅਨੁਸਾਰ ਰਾਸ਼ਟਰਪਤੀ ਨੂੰ ਬਰਖਾਸਤ ਕਰਕੇ ਉਪ ਰਾਸ਼ਟਰਪਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਰਾਸ਼ਟਰਪਤੀ ਅਤੇ ਪਾਰਲੀਮੈਂਟ ਵਿਚਕਾਰ ਪੈਦਾ ਹੋਏ ਇਸ ਜਬਰਦਸਤ ਵਿਰੋਧ ਕਾਰਨ ਫੌਜ ਦੀ ਦਖਲ ਅੰਦਾਜੀ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਇਸ ਸਬੰਧ ਵਿੱਚ ਇਹ ਗੱਲ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਕਿ ਰੂਸ ਦਾ ਰੱਖਿਆ ਮੰਤਰੀ ਰਾਸ਼ਟਰਪਤੀ ਦਾ ਸਾਥ ਦੇ ਰਿਹਾ ਹੈ ਪਰ ਫੌਜ ਦੇ ਜਰਨੈਲ ਪਾਰਲੀਮੈਂਟ ਦੇ ਕਾਰਵਾਈ ਵਿੱਚ ਦਖਲ ਦੇਣ ਦੇ ਉਤਸੁਕ ਨਹੀਂ ਹਨ ਇਸ ਸਮੇਂ ਦੋਹਾਂ ਵਿੱਚ ਧਿਰਾਂ ਵਿੱਚ ਤਾਕਤ ਦਾ ਤੋਲ ਬੜਾ ਨਾਜ਼ੁਕ ਹੈ ਅਤੇ ਹਾਲ ਦੀ ਘੜੀ ਇਹ ਕਹਿਣਾ ਮੁਸ਼ਕਿਲ ਹੈ ਕਿ ਹਾਲਾਤ ਕਿਸ ਪਾਸੇ ਵੱਲ ਮੋੜ ਕੱਟਦੇ ਹਨ ਉੰਝ ਇਹ ਸੰਕਟ ਸਿਨ ਦਾ ਖੁਦ ਪੈਦਾ ਕੀਤਾ ਹੋਇਆ ਹੈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਮਾਰਚ ਦੇ ਮਹੀਨੇ ਦੇਸ਼ ਵਿੱਚ ਐਮਰਜੰਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਰਕਾਰੀ ਉੱਚ ਪਦਵੀ ਤੇ ਬੈਠੇ ਨੇਤਾਵਾਂ ਅਤੇ ਪਾਰਲੀਮੈਂਟ ਦੇ ਸਿਰਕੱਢ ਨੇਤਾਵਾਂ ਦੇ ਵਿਰੋਧ ਕਾਰਨ ਉਨਾਂ ਨੂੰ ਆਪਣਾ ਫੈਸਲਾ ਲਾਗੂ ਕਰਨ ਤੋਂ ਸੰਕੋਚ ਕਰਨਾ ਪਿਆ ਐਮਰਜੰਸੀ ਲਾਗੂ ਕਰਨ ਦੇ ਉਹਨਾਂ ਦੇ ਫੈਸਲੇ ਦਾ ਵਿਰੋਧ ਕਰਨ ਉੱਤੇ ਉਹਨਾਂ ਦੇ ਸੁਰੱਖਿਆ ਪਰਿਸ਼ਦ ਦੇ ਸਕੱਤਰ ਅਤੇ ਸੁਰੱਖਿਆ ਮੰਤਰੀ ਨੂੰ ਬਰਖਾਸਤ ਕਰਨ ਕਰ ਦਿੱਤਾ ਅਤੇ ਉਪ ਰਾਸ਼ਟਰਪਤੀ ਨੂੰ ਮੁਅਤਲ ਕਰ ਦਿੱਤਾ

Posted By:KamaljeetKaur

Posted Date: Thursday 28-11-2024 7:00:38am

no posts Punjabi Steno Uncategorized