ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ ਸਾਡੇ ਦੇਸ਼ ਵਿੱਚ ਪੁਰਾਤਨ ਸਮੇਂ ਤੋਂ ਗੁਰੂ ਉਸਤਾਦ ਜਾਂ ਅਧਿਆਪਕ ਦੀ ਸਮਾਜ ਵਿੱਚ ਸਤਿਕਾਰਯੋਗ ਥਾਂ ਰਹੀ ਹੈ ਰਾਜਿਆਂ ਮਹਾਰਾਜ਼ਿਆਂ ਦੇ ਸਹਿਜਾਦੇ ਅਤੇ ਸਹਿਜਾਦੀਆਂ ਵੀ ਆਪਣੇ ਅਧਿਆਪਕ ਦੀ ਪੂਰੀ ਕਦਰ ਕਰਦੇ ਹਨ ਭਗਵਾਨ ਸ੍ਰੀ ਕ੍ਰਿਸ਼ਨ ਵਰਗੇ ਮਹਾਂਪੁਰਖ ਆਪਣੇ ਗੁਰੂ ਲਈ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਲਿਆਇਆ ਕਰਦੇ ਸਨ ਗੁਰੂਆਂ ਜਾਂ ਅਧਿਆਪਕਾਂ ਨੂੰ ਪਰਮਾਤਮਾ ਤੋਂ ਅਗਲਾ ਦਰਜਾ ਦਿੱਤਾ ਜਾਂਦਾ ਸੀ ਅਧਿਆਪਕ ਸਹੀ ਅਰਥਾਂ ਵਿੱਚ ਕੌਮ ਦੇ ਨਿਰਮਾਤਾ ਹੁੰਦੇ ਹਨ ਉਹਨਾਂ ਦੇ ਹੱਥਾਂ ਵਿੱਚ ਹਰ ਕੌਮ ਦੀ ਨਵੀਂ ਪੀੜੀ ਹੁੰਦੀ ਹੈ ਜਿਸ ਨੇ ਕੱਲ ਨੂੰ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਸੇਵਾ ਕਰਨੀ ਹੁੰਦੀ ਹੈ ਅਧਿਆਪਕ ਨੇ ਹੀ ਆਪਣੇ ਵਿਦਿਆਰਥੀਆਂ ਨੂੰ ਵਿਦਿਆ ਦਾ ਗਿਆਨ ਅਤੇ ਚੰਗੇ ਨਾਗਰਿਕ ਬਣਨ ਬਾਰੇ ਸਿੱਖਿਆ ਦੇਣੀ ਹੁੰਦੀ ਹੈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ਤੇ ਦੇਸ਼ ਭਰ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਚੰਗੇ ਅਧਿਆਪਕਾਂ ਨੂੰ ਰਾਜ ਪੱਧਰ ਅਤੇ ਕੌਮੀ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਸਨਮਾਨਿਤ ਅਧਿਆਪਕਾਂ ਬਾਰੇ ਅਖਬਾਰਾਂ ਵਿੱਚ ਲੇਖ ਛਪਦੇ ਹਨ ਅਤੇ ਸਨਮਾਨ ਸਮਾਰੋਹਾਂ ਦੀਆਂ ਰਿਪੋਰਟਾਂ ਤੇ ਫੋਟੋਆਂ ਵੀ ਛਪਦੀਆਂ ਹਨ ਅਜਿਹੀ ਪ੍ਰਕਿਰਿਆ ਹਰ ਸਾਲ ਹੀ ਹੁੰਦੀ ਹੈ ਅਧਿਆਪਕਾਂ ਨੂੰ ਇਸ ਤਰਹਾਂ ਸਨਮਾਨਿਤ ਅਤੇ ਉਤਸ ਦੇ ਨਾਲ ਨਾਲ ਅਧਿਆਪਕਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਵੱਲ ਧਿਆਨ ਦਿੱਤੇ ਜਾਣ ਦੀ ਅਤਿਅੰਤ ਲੋੜ ਹੈ ਕੌਮ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਸਮੱਸਿਆਵਾਂ ਨਾਲ ਜਕੜੇ ਪਏ ਹਨ ਉਹਨਾਂ ਨੂੰ ਵਾਜਬ ਤਨਖਾਹ ਨਹੀਂ ਮਿਲਦੀ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਤਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬਰਾਬਰ ਵੀ ਤਨਖਾਹ ਨਹੀਂ ਦਿੰਦੀਆਂ ਸਕੂਲਾਂ ਵਿੱਚ ਪੜ੍ਹਾਈ ਦੇ ਕੰਮ ਦਾ ਬੋਝ ਇਤਨਾ ਹੈ ਕਿ ਹੋਸ਼ ਮਾਰੀ ਜਾਂਦੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਉਹਨਾਂ ਦਾ ਹੋਰ ਵੀ ਮਾੜਾ ਹਾਲ ਹੈ ਸਰਕਾਰ ਵਿਦਿਆ ਪ੍ਰਣਾਲੀ ਵਿੱਚ ਨਵੇਂ ਤਜਰਬੇ ਕਰਦੇ ਰਹਿੰਦੀ ਹੈ ਅਤੇ ਆਏ ਸਾਲ ਆਪਣੇ ਸਿੱਖਿਆ ਨੀਤੀ ਬਦਲਦੀ ਰਹਿੰਦੀ ਹੈ ਪੜ੍ਹਾਈ ਦੇ ਸਿਲੇਬਸ ਆਏ ਸਾਲ ਤਬਦੀਲ ਕਰ ਦਿੱਤੇ ਜਾਂਦੇ ਹਨ ਅਤੇ ਅਧਿਆਪਕਾਂ ਨੂੰ ਇਸ ਬਾਰੇ ਵਧੀਆ ਢੰਗ ਨਾਲ ਕੋਈ ਰੀਫਰੈਸ਼ ਕੋਰਸ ਨਹੀਂ ਕਰਵਾਏ ਜਾਂਦੇ ਅਨੇਕਾਂ ਪ੍ਰਾਈਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਪੜਾਉਣ ਲਈ ਕੇਵਲ ਇੱਕ ਇੱਕ ਜਾਂ ਦੋ ਦੋ ਅਧਿਆਪਕ ਹੀ ਹੁੰਦੇ ਹਨ
Posted By:KamaljeetKaur
Posted Date: Thursday 05-12-2024 6:37:28am
no posts Punjabi Steno