ਨਵੀਂ ਸਿੱਖਿਆ ਪ੍ਰਣਾਲੀ ਅਧੀਨ ਬਹੁਤ ਸਾਰੇ ਕਿੱਤਾ ਕੋਰਸਾਂ ਲਈ ਮੁਢਲੇ ਵਿਦਿਅਕ ਯੋਗਤਾ ਪਲਸ ਟੂ ਕਰ ਦਿੱਤੀ ਗਈ ਹੈ ਇਸ ਨਾਲ ਪਲਸ ਟੂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ ਨੌਜਵਾਨਾਂ ਨੂੰ ਆਪਣੇ ਕਿੱਤਾ ਕੋਰਸ ਦੇ ਸਬੰਧ ਵਿੱਚ ਸ਼ੁਰੂ ਤੋਂ ਹੀ ਗੰਭੀਰ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਕਿਤੇ ਵੀ ਚੋਣ ਕਿਸੇ ਬਾਰੇ ਪ੍ਰਭਾਵ ਅਧੀਨ ਨਹੀਂ ਸਗੋਂ ਆਪਣੇ ਰੁਚੀ ਦੇ ਅਨੁਸਾਰ ਕਰਨੀ ਚਾਹੀਦੀ ਹੈ ਪਲਸ ਟੂ ਦੀ ਸਕੀਮ ਅਧੀਨ ਵਿਦਿਆਰਥੀਆਂ ਨੂੰ ਆਪਣੇ ਮਨ ਮਰਜ਼ੀ ਦੇ ਵਿਸ਼ੇ ਚੁਣਨ ਦਾ ਸੁਨਹਿਰੀ ਮੌਕਾ ਮਿਲਦਾ ਹੈ ਸਿੱਖਿਆ ਦੇ ਇਸ ਪੱਧਰ ਤੇ ਵਿਦਿਆਰਥੀ ਵੱਲੋਂ ਮੈਡੀਕਲ ਇੰਜੀਨੀਅਰਿੰਗ ਖੇਤੀਬਾੜੀ ਕਮਰਸ ਅਤੇ ਆਰਟਸ ਦੇ ਵਿਸ਼ਿਆਂ ਵਿੱਚੋਂ ਕਿਸੇ ਮਨਪਸੰਦ ਵਿਸ਼ੇ ਦੀ ਚੋਣ ਕੀਤੀ ਜਾ ਸਕਦੀ ਹੈ ਇਹ ਚੋਣ ਵਿਦਿਆਰਥੀ ਵੱਲੋਂ ਭਵਿੱਖ ਵਿੱਚ ਆਪਣੇ ਲਈ ਚੁਣੇ ਨਿਸ਼ਾਨੇ ਦੇ ਅਨੁਸਾਰ ਹੋਣੀ ਚਾਹੀਦੀ ਹੈ ਨੌਜਵਾਨਾਂ ਦਾ ਕੀਤਾ ਕੋਰਸਾਂ ਅਤੇ ਰੁਜ਼ਗਾਰ ਸਬੰਧੀ ਚਿੰਤਤ ਹੋਣਾ ਸੁਭਾਵਿਕ ਹੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਸ ਕਿਸੇ ਵਿਦਿਆਰਥੀ ਨੂੰ ਉਸ ਦੀ ਆਪਣੀ ਚੁਣੀ ਹੋਈ ਲਾਈਨ ਦੀ ਪਹਿਲੀ ਕੈਟਾਗਰੀ ਵਿੱਚ ਦਾਖਲਾ ਨਹੀਂ ਮਿਲਦਾ ਤਾਂ ਉਸ ਨੂੰ ਉਸੇ ਹੀ ਲਾਈਨ ਦੀ ਦੂਜੀ ਕੈਟਾਗਰੀ ਵਿੱਚ ਦਾਖਲਾ ਲੈ ਲੈਣਾ ਚਾਹੀਦਾ ਹੈ ਉਦਾਹਰਣ ਵਜੋਂ ਜੇਕਰ ਕੋਈ ਉਮੀਦਵਾਰ ਡਾਕਟਰ ਬਣਨਾ ਚਾਹੁੰਦਾ ਹੈ ਪਰ ਉਸ ਨੂੰ ਸਬੰਧਤ ਕੋਰਸ ਵਿੱਚ ਦਾਖਲਾ ਲੈਣ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਉਸ ਲਾਈਨ ਦੀ ਦੂਜੀ ਕੈਟਾਗਰੀ ਭਾਵ ਫਾਰਮਾਸਿਸਟ ਰੇਡੀਓਗ੍ਰਾਫੀ ਲੈਬ ਇਸ ਅਸੀਂ ਸਟੈਂਡ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਲੈਣੀ ਚਾਹੀਦੀ ਹੈ ਇਸ ਤਰਹਾਂ ਕਰਨ ਨਾਲ ਉਹ ਆਪਣੇ ਪਹਿਲੇ ਲਾਈਨ ਨਾਲ ਜੁੜਿਆ ਰਹਿ ਸਕਦਾ ਹੈ ਸਹੀ ਕਿੱਤਾ ਕੋਰਸ ਦੀ ਚੋਣ ਕਰਨ ਲਈ ਕਿੱਤਾ ਕੋਰਸਾਂ ਬਾਰੇ ਜਾਣਕਾਰੀ ਹੋਣੀ ਅਵਸ਼ਕ ਹੈ ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌ ਜ਼ਿਲਿਆਂ ਦੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਵਿੱਚ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ ਕਰਵਾਇਆ ਜਾਂਦਾ ਹੈ ਇਸ ਕੋਰਸ ਵਿੱਚ ਪਲਸ ਟੂ ਪ੍ਰੀਖਿਆ ਪਾਸਟ ਲੜਕੇ ਅਤੇ ਲੜਕੀਆਂ ਦੋਵੇਂ ਦਾਖਲਾ ਲੈ ਸਕਦੇ ਹਨ ਪਰ ਉਹਨਾਂ ਨੇ ਘੱਟੋ ਘੱਟ 45% ਨੰਬਰ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ ਉਹਨਾਂ ਨੇ ਦਸਵੀਂ ਪੱਧਰ ਤੱਕ ਪੰਜਾਬੀ ਅਤੇ ਸਾਇੰਸ ਜਰੂਰ ਪੜੀ ਹੋਵੇ ਅਪਲਾਈ ਕਰਨ ਸਮੇਂ ਉਮੀਦਵਾਰ ਦੀ ਉਮਰ 17 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਮੁਕਾਬਲੇ ਦੀ ਪ੍ਰੀਖਿਆ ਵੀ ਪਾਸਤ ਕਰਨੇ ਪੈਂਦੀ ਹੈ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਆਰਕੀਟੈਕਚਰ ਅਤੇ ਖੇਤੀਬਾੜੀ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖਲੇ ਲਈ ਉਮੀਦਵਾਰਾਂ ਨੂੰ ਮੁਕਾਬਲੇ ਦਾ ਦਾਖਲਾ ਟੈਸਟ ਪਾਸ ਕਰਨਾ ਪੈਂਦਾ ਹੈ ਇਹ ਦਾਖਲਾ ਟੈਸਟ ਲੈਣ ਦੀ ਜਿੰਮੇਵਾਰੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚੋਂ ਕਿਸੇ ਇੱਕ ਯੂਨੀਵਰਸਿਟੀ ਨੂੰ ਸੌਂਪੀ ਜਾਂਦੀ ਹੈ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖਲੇ ਲਈ ਵਿਦਿਅਕ ਯੋਗਤਾ ਪਲਸ ਟੂ ਨੋਨ ਮੈਡੀਕਲ ਰੱਖੀ ਜਾਂਦੀ ਹੈ ਅਤੇ ਉਮੀਦਵਾਰਾਂ ਦੇ ਨੰਬਰ ਘੱਟੋ ਘੱਟ 50% ਹੋਣੇ ਚਾਹੀਦੇ ਹਨ ਇੰਜੀਨੀਅਰਿੰਗ ਦੇ ਆਧੁਨਿਕ ਕੋਰਸਾਂ ਕੰਪਿਊਟਰ ਅਤੇ ਇਲੈਕਟ੍ਰਾਨਿਕ ਲੲਈ ਐਕਟਰੈੱਸ ਟੈਸਟ ਲੌਂਗੋਵਾਲ ਇੰਜੀਨੀਅਰਿੰਗ ਸੰਸਥਾ ਵਲੋਂ ਲਿਆ ਜਾਂਦਾ ਹੈ ।
Posted By:KamaljeetKaur
Posted Date: Wednesday 27-11-2024 7:28:09am
no posts Punjabi Steno