ਅੱਜ ਵਿਸ਼ੇਸ਼ ਕਰਕੇ ਏਸ਼ੀਆਈ ਅਤੇ ਅਰਬ ਦੇਸ਼ਾਂ ਸਮੇਤ ਦੁਨੀਆਂ ਦੇ ਵੱਖ-ਵੱਖ ਮੁਲਕਾਂ ਚ ਮਹਿਲਾਵਾਂ ਦੀ ਹਾਲਤ ਬੇਹਦ ਚਿੰਤਾਜਨਕ ਹੈ। ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਅੱਜ ਪ੍ਰਤੀ ਮਿੰਟ ਕੋਈ ਮਹਿਲਾ ਬੇਪੱਤੀ ਸਹਿ ਰਹੀ ਹੈ ਜਾਂ ਫਿਰ ਕਿਸੇ ਜਾਲਮ ਹੱਥੋਂ ਸ਼ੋਸ਼ਣ ਜਾਂ ਕਤਲ ਦਾ ਸ਼ਿਕਾਰ ਬਣ ਰਹੀ ਹੈ। ਮਹਿਲਾਵਾਂ ਬੇਸ਼ਕ ਹਰ ਕਾਰਜ ਖੇਤਰ ਵਿੱਚ ਮਰਦਾਂ ਦੇ ਬਰਾਬਰ ਤੇ ਕਈ ਖੇਤਰਾਂ ਵਿੱਚ ਮਰਦਾਂ ਤੋਂ ਅੱਗੇ ਵੀ ਵੱਧ ਕੇ ਕੰਮ ਕਰ ਰਹੀਆਂ ਹਨ। ਪਰ ਫਿਰ ਵੀ ਇਸ ਕੌੜੇ ਸੱਚ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਮਹਿਲਾਵਾਂ ਨਾਲ ਨਿਤ ਦਿਨ ਵਾਪਰਦੀਆਂ ਸ਼ਰਮਨਾਕ ਅਤੇ ਹੌਲਨਾਕ ਘਟਨਾਵਾਂ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਅੱਜ ਜੇਕਰ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਮੁਲਕਾਂ ਵਿੱਚ ਮਹਿਲਾਵਾਂ ਦੀ ਹਾਲਤ ਬਹੁਤ ਹੀ ਬਦਤਰ ਹੈ ਉਹਨਾਂ ਨੂੰ ਤਾਂ ਜੀਵਨ ਜਿਉਣ ਦਾ ਮੂਲ ਅਧਿਕਾਰ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ ਇਹਨਾਂ ਮੁਲਕਾਂ ਵਿੱਚ ਮਹਿਲਾਵਾਂ ਦੀ ਸਿੱਖਿਆ ਅਤੇ ਨੌਕਰੀ ਪੇਸ਼ਾ ਹੋਣ ਦੇ ਵਿਸ਼ਿਆਂ ਤੇ ਕਈ ਪਾਬੰਦੀਆਂ ਹਨ ਤੇ ਮਹਿਲਾਵਾਂ ਨੂੰ ਉਪਭੋਗ ਦੀ ਵਸਤੂ ਜਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਵਜੋਂ ਹੀ ਲਿਆ ਜਾਂਦਾ ਹੈ ਪਾਕਿਸਤਾਨ ਚ ਹਿੰਦੂ ਅਤੇ ਇਸਾਈ ਔਰਤਾਂ ਨੂੰ ਅਗਵਾ ਕੀਤੇ ਜਾਣ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਜਬਰ ਜਨਾਹ ਕੀਤੇ ਜਾਣ ਜਾਂ ਫਿਰ ਉਹਨਾਂ ਦੇ ਕਤਲ ਕਰ ਦਿੱਤੇ ਜਾਣ ਦੀਆਂ ਨਿੰਦਣਯੋਗ ਘਟਨਾਵਾਂ ਵਿੱਚ ਬੀਤੇ ਕੁਝ ਸਮੇਂ ਅੰਦਰ ਬਹੁਤ ਵਾਧਾ ਹੋਇਆ ਹੈ ਤੇ ਘੱਟ ਗਿਣਤੀ ਫਿਰਕਿਆਂ ਦੀ ਵਸੋਂ ਵਿੱਚ ਜਬਰੀ ਧਰਮ ਪਰਿਵਰਤਨ ਕਾਰਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ
Posted By:
Posted Date: Tuesday 19-11-2024 1:04:49pm
no posts Punjabi Steno