ਭਾਰਤ ਉਹਨਾਂ ਪੰਜ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਬਾਦੀ ਬਹੁਤ ਜਿਆਦਾ ਹੈ ਬਹੁਤ ਹੀ ਆਬਾਦੀ ਵਾਲੇ ਦੂਜੇ ਦੇ ਚੀਨ ਜਪਾਨ ਸਾਬਕਾ ਸੋਵੀਅਤ ਯੂਨੀਅਨ ਅਤੇ ਅਮਰੀਕਾ ਹਨ ਇਹਨਾਂ ਪੰਜਾਂ ਦੇਸ਼ਾਂ ਦੀ ਆਬਾਦੀ ਵਿਸ਼ਵ ਦੀ ਅੱਧੀ ਆਬਾਦੀ ਤੋਂ ਵਧੇਰੇ ਹਨ ਕਿਸੇ ਦੇਸ਼ ਵਿੱਚ ਲੋਕਾਂ ਦੀ ਵੱਡੀ ਗਿਣਤੀ ਹੋਣਾ ਹਕੂਮਤ ਕਰਨ ਦੇ ਕੰਮ ਨੂੰ ਮੁਸ਼ਕਲ ਬਣਾਉਂਦੀ ਹੈ ਜੇਕਰ ਉੱਥੇ ਨਸਲੀ ਵਿਭਿੰਨਤਾ ਜਿਆਦਾ ਹੋਵੇ ਤਾਂ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਹਨ ਚੀਨ ਆਬਾਦੀ ਦੇ ਆਧਾਰ ਤੇ ਇਹਨਾਂ ਪੰਜਾਂ ਵਿੱਚੋਂ ਸਾਰਿਆਂ ਤੋਂ ਵੱਡਾ ਦੇਸ਼ ਹੈ ਪਰ ਇਸ ਵਿੱਚ ਸਭ ਤੋਂ ਘੱਟ ਵੱਖਵਾਦ ਹਨ ਇਸ ਦਾ ਕਾਰਨ ਇਹ ਹੈ ਕਿ ਚੀਨ ਵਿੱਚ 90 ਫੀਸਦੀ ਤੋਂ ਵੱਧ ਲੋਕ ਹੋਣ ਹਨ ਜਿਨਾਂ ਦੀ ਇੱਕੋ ਸਾਂਝੀ ਭਾਸ਼ਾ ਅਤੇ ਇਕੋ ਵਰਨ ਮਾਲਾ ਹੈ ਇਥੋਂ ਤੱਕ ਕਿ ਹੁਣ ਪੰਜ ਖੁਦ ਮੁਖਤਾਰ ਖੇਤਰਾਂ ਵਿੱਚ ਵੀ ਪਹੁੰਚ ਗਏ ਹਨ ਜਿੱਥੇ ਨਸਲੀ ਅਬਾਦਕਾਰ ਵਸੇ ਹੋਏ ਹਨ ਅੰਦਰੂਨੀ ਮੰਗੋਲੀਆ ਵਿੱਚ ਵੀ ਹੁਣ ਪਹੁੰਚ ਗਏ ਹਨ ਆਬਾਦੀ ਦੇ ਪੱਖੋਂ ਬਾਕੀ ਦੇ ਤਿੰਨ ਵੱਡਿਆਂ ਦੇਸ਼ਾਂ ਵਿੱਚ ਬਹੁਤ ਕੁਝ ਸਾਂਝਾ ਹੈ ਜੋ ਗਰੁੱਪਾਂ ਦੇ ਰੂਪ ਵਿੱਚ ਖੇਤਰੀ ਸੰਬੰਧਾਂ ਰਾਹੀਂ ਪ੍ਰਤੱਖ ਹੈ ਯੂਰਪ ਵਿੱਚ ਇਹ ਗਰੁੱਪ ਆਪਣੇ ਆਪ ਨੂੰ ਕੌਮਾਂ ਅਖਵਾਉਂਦੇ ਹਨ ਸਾਬਕਾ ਸੋਵੀਅਤ ਯੂਨੀਅਨ ਵਿੱਚ ਇਹਨਾਂ ਨੂੰ ਕੌਮੀਅਤਾ ਕਿਹਾ ਜਾਂਦਾ ਹੈ ਯੂਰਪ ਅਤੇ ਸਾਬਕਾ ਸੋਵੀਅਤ ਯੂਨੀਅਨ ਵਿੱਚ ਰਾਜਨੀਤੀ ਢਾਂਚਿਆਂ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ ਸਾਨੂੰ ਇਨਾਂ ਤਬਦੀਲੀਆਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਬੇਸ਼ੱਕ ਅੰਤਿਮ ਤੌਰ ਤੇ ਸਾਨੂੰ ਆਪਣੇ ਹਲ ਆਪ ਹੀ ਤਲਾਸ਼ ਕਰਨੇ ਪੈਣੇ ਹਨ ਯੂਰਪ ਉਹ ਥਾਂ ਹੈ ਜਿੱਥੇ ਕੌਮੀ ਰਾਜ ਪੈਦਾ ਹੋਏ ਪਰ ਮਜੇ ਦੀ ਗੱਲ ਇਹ ਹੈ ਕਿ ਉੱਥੇ ਇਹ ਆਪਣਾ ਆਧਾਰ ਖਤਮ ਕਰ ਰਹੇ ਹਨ ਇੱਕ ਪਾਸੇ ਉਹ ਸੰਗਵਾਦ ਵੱਲ ਵਧ ਰਹੇ ਹਨ ਜਿਸ ਅਨੁਸਾਰ ਉਹ ਆਰਥਿਕਤਾ ਤੋਂ ਅਗਾਂਹ ਜਾ ਕੇ ਨਿਵਾਸ ਸਾਂਝੀ ਨਾਗਰਿਕਤਾ ਚਲਾਉਣਗੇ ਕੁਝ ਸਮੇਂ ਵਿੱਚ ਸਾਰਾ ਯੂਰਪ ਇੱਕ ਯੂਨੀਅਨ ਬਣ ਜਾਏਗਾ ਦੂਜੇ ਪਾਸੇ ਵਧੇਰੇ ਅਧਿਕਾਰਾਂ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਮੰਗਾਂ ਹਨ ਇਹ ਮੰਗਾਂ ਕੇਵਲ ਸਕਾਟਲੈਂਡ ਜਾਂ ਕਰੋਸ਼ੀਆ ਜਿਹੀਆਂ ਨਸਲੀ ਥਾਵਾਂ ਤੱਕ ਹੀ ਸੀਮਤ ਨਹੀਂ ਹਨ ਛੇਤੀ ਹੀ ਉੱਤਰਾ ਚੜਾ ਦੀਆਂ ਲਹਿਰਾਂ ਯੂਰਪ ਦੇ ਸਾਰੇ ਦੇਸ਼ਾਂ ਨੂੰ ਸਾਬਕਾ ਕੌਮੀ ਰਾਜ ਬਣਾ ਦੇਣਗੀਆਂ
Posted By:KamaljeetKaur
Posted Date: Thursday 28-11-2024 5:59:59am
no posts Punjabi Steno