ਘਰ ਵਾਲੇ ਹੁਣ ਬੇਗਾਨੇ ਹੋ ਗਏ

ਹਰ ਮਨੁੱਖ ਦੀ ਇੱਕ ਖਾਹਿਸ਼ ਹੁੰਦੀ ਹੈ ਕਿ ਮੇਰਾ ਇੱਕ ਘਰ ਹੋਵੇ। ਮੇਰੇ ਵੀ ਆਪਣੇ ਘਰ ਦੇ ਜੀ ਹੋਣ ਤੇ ਫਿਰ ਉਹਨਾਂ ਜੀਆਂ ਨਾਲ ਹੱਸਦਾ ਵੱਸਦਾ ਹੋਇਆ ਇੱਕ ਘਰ ਪਰਿਵਾਰ ਵੀ ਹੋਵੇ। ਜਿਸ ਵਿੱਚ ਤਮਾਮ ਜ਼ਿੰਦਗੀ ਦੇ ਖੁਸ਼ੀਆਂ ਖੇੜੇ ਵਸਦੇ ਹੋਣ ਤੇ ਨਾਲ ਨਾਲ ਤਮਾਮ ਸੁੱਖ ਵੱਸਦੇ ਹੋਣ। ਆਪਣੇ ਲਏ ਸੁਪਨੇ ਇਕ ਘਰ ਅਤੇ ਘਰ ਪਰਿਵਾਰ ਦੀ ਹੋਂਦ ਸਥਾਪਤੀ ਲਈ ਭਾਵ ਘਰ ਪਰਿਵਾਰ ਬਣਾਉਣ ਵਾਸਤੇ ਸਮੁੱਚਾ ਜੀਵਨ ਗੁਜ਼ਾਰ ਦਿੰਦਾ ਹੈ। ਇਸ ਸਭ ਲਈ ਮਨੁੱਖ ਜੀਵਨ ਵਿੱਚ ਬੜੇ ਉਤਰਾ ਚੜਾ ਵੀ ਵੇਖਦਾ ਹੈ। ਸੰਘਰਸ਼ਮਈ ਜੀਵਨ ਰੂਪੀ ਪੜਾਅ ਦੌਰਾਨ ਵਿਚਰਦਾ ਹੋਇਆ ਮਨੁੱਖ ਵੱਖ ਵੱਖ ਪੜਾਵਾਰ ਕਈ ਪੜਾਵਾਂ ਨਾਲ ਲੰਮਾ ਸੰਘਰਸ਼ ਲੜਦਾ ਹੈ। ਅਨੇਕਾਂ ਘੋਲ ਘੁਲਦਾ ਹੈ ਇਸ ਦੌਰਾਨ ਉਹ ਕਦੇ ਅੱਕਦਾ ਥੱਕਦਾ ਵੀ ਨਹੀਂ ਹੈ। ਇੱਕ ਘਰ ਬਣਾਉਣ ਉਪਰੰਤ ਫਿਰ ਘਰ ਪਰਿਵਾਰ ਦੀਆਂ ਰੋਜ਼ਮਰਾ ਤੀਆਂ ਜਰੂਰਤਾਂ ਲੋੜਾਂ ਦੀ ਪ੍ਰਤੀ ਪੂਰਤੀ ਕਰਨ ਵਾਸਤੇ ਜਿੰਦਗੀ ਭਰ ਲਾਉਂਦਾ ਹੈ। ਪਰ ਜਦੋਂ ਉਸ ਨੂੰ ਬੁੜਾਪੇ ਦੌਰਾਨ ਉਹਨਾਂ ਜੀਆਂ ਦੀ ਲੋੜ ਪੈਂਦੀ ਹੈ ਜਿਨਾਂ ਜੀਆਂ ਦੀ ਖੁਸ਼ੀਆਂ ਲਈ ਉਸ ਨੇ ਤਾ ਉਮਰ ਲਾ ਦਿੱਤੀ ਸੀ। ਆਪਣੇ ਸੁਖ ਆਰਾਮ ਦਾ ਤਿਆਗ ਕਰਕੇ ਪਰਿਵਾਰ ਦੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤੇ ਸਨ। ਹੁਣ ਤਾਂ ਜਿਵੇਂ ਉਸੇ ਹੀ ਘਰ ਪਰਿਵਾਰ ਨੂੰ ਵੀ ਉਸ ਮਿਹਨਤ ਕਸ਼ ਤਿਆਗੀ ਤੇ ਨਿਸਵਾਰਥੀ ਮਨੁੱਖ ਦੀ ਲੋੜ ਨਹੀਂ ਰਹੀ ਜਾਪਦੀ। ਉਹਨਾਂ ਬੇਫਿਕਰੇ ਬੇਗੈਰਤ ਅਤੇ ਅਸਭਿਅਕ ਮਨੁੱਖਾਂ ਨੂੰ ਕੇਵਲ ਹੁਣ ਇੱਟਾਂ ਰੋੜਿਆਂ ਨਾਲ ਬਣੇ ਬਣਾਏ ਮਕਾਨ ਹੀ ਘਰ ਜਾਪਦੇ ਹਨ ਪਰ ਜਦ ਕਿ ਪਰਿਵਾਰ ਦੇ ਜੀਆਂ ਮੈਂਬਰਾਂ ਤੋਂ ਬਗੈਰ ਘਰ ਨਹੀਂ ਹੁੰਦੇ ਸਗੋਂ ਮਹਿਜ਼ ਮਕਾਨ ਹੀ ਹੁੰਦੇ ਹਨ। ਸਵਾਰਥ ਨਾਲ ਭਰੇ ਇਹਨਾਂ ਲੋਭੀ ਵਿਅਕਤੀਆਂ ਲਈ ਘਰ ਦੇ ਮੁਖੀ ਉਸ ਮਨੁੱਖ ਦੀ ਹੋਂਦ ਘਰ ਚ ਮੌਜੂਦ ਹੋਣ ਜਾਂ ਨਾ ਹੋਣ ਨਾਲ ਇਹਨਾਂ ਨੂੰ ਕੋਈ ਭੋਰਾ ਫਰਕ ਨਹੀਂ ਪੈਂਦਾ ਹੈ। ਫਿਰ ਵੀ ਇਹੋ ਜਿਹੇ ਬਣੇ ਬਣਾਏ ਮਾਹੌਲ ਦੌਰਾਨ ਆਦਮੀ ਦੀ ਵੇਦਨਾ ਕੀ ਹੋਵੇਗੀ। ਉਸ ਦੀ ਡਾਢੀ ਤਕਲੀਫ ਨੂੰ ਸਮਝਣਾ ਬਹੁਤ ਕਠਿਨ ਕੰਮ ਹੈ। ਇਸ ਦਾ ਅਨੁਮਾਨ ਸਿਰਫ ਉਹ ਵਿਅਕਤੀ ਲਾ ਸਕਦਾ ਹੈ ਜਿਸ ਨਾਲ ਇਹੋ ਜਿਹੀ ਹਿਰਦੇ ਵੇਦਕ ਹੌਲਨਾਕ ਘਟਨਾ ਵਾਪਰਦੀ ਹੈ ਜਾਂ ਫਿਰ ਵਾਪਰੀ ਹੋਵੇ। ਜਦੋਂ ਪਰਿਵਾਰਕ ਮੈਂਬਰਾਂ ਚੋਂ ਅਸਲ ਘਰ ਦੇ ਮਾਲਕ ਨੂੰ ਕਿਸੇ ਨੇ ਆਪਣੇ ਹੀ ਘਰ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੋਵੇ। ਅਰਥਾਤ ਉਸ ਦੀਆਂ ਕਦਰਾਂ ਕੀਮਤਾਂ ਭਾਵਨਾਵਾਂ ਜਜ਼ਬਾਤਾਂ ਦੀ ਕਦਰ ਕਰਨ ਦੀ ਥਾਂ ਘਰ ਬੇਕਦਰੀ ਕੀਤੀ ਹੋਵੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੋਵੇ। ਮੇਰੇ ਨਾਲ ਉਪਰੋਕਤ ਵਾਂਗ ਹੀ ਇੱਕ ਬਿਰਤਾਂਤ ਘਟਨਾਕ੍ਰਮ ਤਾਜਾ ਵਾਪਰਿਆ ਹੈ ਜਿਸ ਨੇ ਮੈਨੂੰ ਧੁਰ  ਅੰਦਰ ਤੱਕ ਹਿਲਾ ਕੇ ਝੰਝੋੜ ਕੇ ਰੱਖ ਛੱਡਿਆ ਹੈ। ਜਿਸ ਨਾਲ ਮੈਂ ਆਪਣੇ ਵਰਤਮਾਨ ਤੋਂ ਸਿੱਧਾ ਹੀ ਆਪਣੇ ਨਿਕਟ ਭਵਿੱਖ ਬਾਰੇ ਫਿਕਰਮੰਦੀ ਦੇ ਆਲਮ ਵਿੱਚ ਡੁੱਬ ਕੇ ਸੋਚਣ ਵਾਸਤੇ ਮਜਬੂਰ ਹੋ ਗਿਆ ਮੈਂ ਗਹਿਰੀ ਸੋਚ ਸੋਚਣ ਲੱਗ ਗਿਆ। ਕਿਉਂਕਿ ਜ਼ਿੰਦਗੀ ਦੇ ਥਪੇੜਿਆਂ ਦੇ ਤੇ ਹਾਲਾਤ ਦਾ ਡੁਬਿਆ ਜ਼ਿੰਦਗੀ ਦੀ ਜੰਗ ਲੜਿਆ ਤਜਰਬੇਕਾਰ ਬੁੱਢਾ ਹੋਇਆ ਅਨੁਭਵੀ ਉਹ ਵਿਅਕਤੀ ਜਿਹੜਾ ਹੁਣ ਬੇਵਸ।

ਸ਼ਬਦ:- 425

audio:

85 Words Per Minute 5 Minutes 425 Words

Posted By:

Posted Date: Thursday 21-11-2024 10:05:53am

85wpm punjabi steno Punjabi Steno