ਪਿਆਸਾ ਕਾਂ ਕਹਾਣੀ

ਗਰਮੀ ਦਾ ਦਿਨ ਸੀ। ਇਕ ਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ, ਪਰ ਉਸ ਨੂੰ ਕਿਤਿਓਂ ਵੀ ਪਾਣੀ ਨਾ ਮਿਲਿਆ। ਉੱਡਦਾ-ਉੱਡਦਾ ਕਾਂ ਇਕ ਬਾਗ ਵਿਚ ਪੁੱਜਾ। ਉੱਥੇ ਉਸ ਦੀ ਨਜ਼ਰ ਇਕ ਘੜੇ ‘ਤੇ ਪਈ। ਉਹ ਉੱਡ ਕੇ ਘੜੇ ਕੋਲ ਗਿਆ, ਪਰੰਤੂ ਜਦੋਂ ਉਸ ਨੇ ਘੜੇ ਵਿਚ ਵੇਖਿਆ ਤਾਂ ਉਸ ਵਿਚ ਪਾਣੀ ਬਹੁਤ ਥੋੜ੍ਹਾ ਸੀ। ਕਾਂ ਬਹੁਤ ਸਿਆਣਾ ਸੀ। ਉਹ ਪਾਣੀ ਪੀਣ ਲਈ ਕੋਈ ਵਿਉਂਤ ਸੋਚਣ ਲੱਗਾ। ਅੰਤ ਕਾਂ ਨੂੰ ਇਕ ਵਿਉਂਤ ਸੁੱਝੀ। ਘੜੇ ਦੇ ਕੋਲ ਕੁਝ ਕੰਕਰ-ਪੱਥਰ ਪਏ ਸਨ। ਉਸ ਨੇ ਕੰਕਰ-ਪੱਥਰਾਂ ਨੂੰ ਚੁੰਝ ਨਾਲ ਇਕ-ਇਕ ਕਰਕੇ ਘੜੇ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਪਾਣੀ ਉੱਪਰ ਆ ਗਿਆ। ਕਾਂ ਨੇ ਪਿਆਸ ਬੁਝਾਈ ਤੇ ਉੱਡ ਗਿਆ।

ਸਿੱਖਿਆ :

  1. ਜਿੱਥੇ ਚਾਹ, ਉੱਥੇ ਰਾਹ। 
  2. ਧੀਰਜ ਨਾਲ ਹਰ ਸੱਮਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ 

Posted By:

Posted Date: Tuesday 19-11-2024 12:42:58pm

ਪਿਆਸਾ ਕਾਂ Punjabi Steno